ਸ਼ਹਿਨਸ਼ਾਹੀ ਦਾ ਜਸ਼ਨ ਮਨਾਓ, ਆਇਆ ਏ ਫ਼ਰਮਾਨ

ਸ਼ਹਿਨਸ਼ਾਹੀ ਦਾ ਜਸ਼ਨ ਮਨਾਓ, ਆਇਆ ਏ ਫ਼ਰਮਾਨ
ਦੇਖੋ ਹੁਣ ਵੀ ਸਦੀਆਂ ਪਿੱਛੇ, ਏਥੇ ਦਾ ਇਨਸਾਨ

ਮਰ ਜਾਂਦਾ ਜੇ ਮੇਰੇ ਹੱਥੋਂ ਜਾਂਦੀ ਇਕ ਵੀ ਜਾਨ
ਇਹ ਜੀਉਂਦੇ ਅਧਮੋਇਆ ਕਰਕੇ ਮੇਰਾ ਪਾਕਿਸਤਾਨ

ਉਹੋ ਪਿੰਜਰਾ, ਉਹੋ ਈ ਮੈਂ, ਉਹੋ ਈ ਸੱਈਆਦ
ਉਹੋ ਪਹਿਰੇ ਹੰਝੂਆਂ ਉੱਤੇ, ਸਹਿਮੀ ਏ ਫ਼ਰਿਆਦ

ਜ਼ਬਤ ਏ ਹੁਣ ਤੱਕ, ਇਕ ਸ਼ਿਅਰਾਂ ਵਿਚ ਲਿਖੀ ਸੀ ਰੂਦਾਦ
ਅੰਗਰੇਜ਼ਾਂ ਨੂੰ ਕੱਢ ਕੇ ਵੀ ਮੈਂ ਹੋਇਆ ਨਹੀਂ ਆਜ਼ਾਦ

ਹਵਾਲਾ: ਰਾਤ ਕੁਲੈਹਣੀ, ਹਬੀਬ ਜਾਲਬ; ਜਾਲਬ ਪਬਲੀਕੇਸ਼ਨਜ਼ ਕਰਾਚੀ; ਸਫ਼ਾ 81 ( ਹਵਾਲਾ ਵੇਖੋ )