ਕੁਦਸੀਆਂ ਦਾ ਮਾਣ, ਰੱਬ ਦਾ ਲਾਡਲਾ

ਕੁਦਸੀਆਂ ਦਾ ਮਾਣ, ਰੱਬ ਦਾ ਲਾਡਲਾ
ਅਹਿਮਦ ਮੁਰਸਲ ਮੁਹੰਮਦ ਮੁਸਤਫ਼ਾ

ਬੰਦੇ ਦਾ ਅੱਲ੍ਹਾ ਦੇ ਨਾਂ ਇਕ ਵਾਸਤਾ
ਆਸੀਆਂ ਲਈ ਕਮਲੀ ਵਾਲਾ ਆ ਗਿਆ

ਕਲੀਆਂ ਨੂੰ ਖ਼ੁਸ਼ਬੂ ਮਿਲੀ, ਫੁੱਲਾਂ ਨੂੰ ਰੂਪ
ਪਤੀ ਪਤੀ ਆਖਿਆ ਸੱਲ ਅਲੀ

ਦੂਰ ਹੋਏ ਸਭ ਅਨ੍ਹੇਰੇ ਜੱਗ ਤੌਣ
ਤੇਰੀ ਆਮਦ ਰੌਣਕ ਅਰਜ਼ ਵ ਸਮਾ

ਗੂੰਗਿਆਂ ਤਹਿਜ਼ੀਬਾਂ ਕਲਮਾ ਸਿੱਖਿਆ
ਯਾ ਨਬੀ ਵਾਲਫ਼ਜਰ ਚਿਹਰੇ ਵਾਲੀਆ

ਤੇਰਾ ਸਿਰਨਾਵਾਂ ਏ ਸੋਭਾ ਜੱਗ ਦੀ
ਉਮਤਾਂ ਦੇ ਛੇੜੂ ਫ਼ਖ਼ਰ ਅੰਬੀਆ-ਏ-

ਹੁਸਨ ਦੇ ਬਖ਼ਤਾਂ ਨੂੰ ਇੰਜ ਸੁਣਾ ਕਰੋ
ਜਿਸ ਤਰ੍ਹਾਂ ਹੋ ਗਈ ਹਲੀਮਾ ਸਾਦੀਆ

ਹਵਾਲਾ: ਨੀਤੀ ਇਸ਼ਕ ਨਮਾਜ਼, ਹੁਸਨ ਮੁਲਕ; ਸਾਂਝ ਲਾਹੌਰ 2009؛ ਸਫ਼ਾ 24 ( ਹਵਾਲਾ ਵੇਖੋ )