ਇਹ ਦਿਲ ਖ਼ਾਰ ਕਰੇ ਨਿੱਤ ਮੈਨੂੰ

ਇਹ ਦਿਲ ਖ਼ਾਰ ਕਰੇ ਨਿੱਤ ਮੈਨੂੰ, ਏਸ ਹੋਸ਼ ਗਵਾਇਆ ਮੇਰਾ
ਜਿਉਂ ਦਰਿਆ ਹਮੇਸ਼ਾ ਢਾਵੇ, ਨਿੱਤ ਅਪਣਾ ਆਪ ਚੋਫ਼ੀਰਾ
ਆਪਣੀ ਖ਼ਬਰ ਨਹੀਂ ਉਸ ਦਿਲ ਨੂੰ, ਜਿਉਂ ਦੀਪਕ ਮਗਰ ਅੰਧੇਰਾ
ਹਾਸ਼ਿਮ ਯਾਰ ਮਿਲੇ ਤਦ ਆਖਾਂ ਅਸਾਂ ਖ਼ੂਬ ਡਟੱਹਾ ਸੁਖ ਤੇਰਾ