ਸੱਜਰੇ ਅੱਖਰ ਪੁੰਗਰਨਗੇ

ਤੇਰਾ ਹੱਕ ਏ ਸਾਹਵਾਂ ਤੇ
ਜੇ ਮੈਂ ਕਰਜ਼ ਮੁਕਾਵਾਂ ਤੇ

ਹਾਵਾਂ ਸੀਨੇ ਸਾੜੇ ਨੇਂ
ਮੈਂ ਜੇ ਅੱਗਾਂ ਲਾਵਾਂ ਤੇ

ਤੇਰਾ ਸੋਚ ਕੇ , ਚੁੱਪ ਆਂ ਮੈਂ
ਜੇ ਆਈ ਤੇ ਆਵਾਂ ਤੇ

ਕੰਧਾਂ ਲਮਬਦੀ ਸੋਚਦੀ ਰਹੀ
ਰੀਝਾਂ ਨੂੰ ਪਰ ਨਾਵਾਂ ਤੇ

ਸੱਜਰੇ ਅੱਖਰ ਪੁੰਗਰਨਗੇ
ਮਿੱਟੀ ਵਿਚ ਮਲਾਵਾਂ ਤੇ