ਮੈਂ ਤੇ ਸਾਕ ਸਹੇੜੇ ਸਨ

ਮੈਂ ਤੇ ਸਾਕ ਸਹੇੜੇ ਸਨ
ਲਾਸ਼ਾਂ ਮੇਰੇ ਵਿਹੜੇ ਸਨ
ਛੇੜੂ ਦੇ ਹੱਥ ਮੁਰਲੀ ਸੀ
ਆਲ ਦੁਆਲੇ ਖਿੜੇ ਸਨ
ਅੱਖੋਂ ਉਹਲੇ ਹੋ ਗਏ ਨੇਂ
ਜਿਹੜੇ ਦਲ ਦੇ ਨੇੜੇ ਸਨ
ਮੈਂ ਤੇ ਸਾਕ ਸਹੇੜੇ ਸਨ