ਕਿਸੇ ਇਕ ਲਈ ਪਹਿਲੀ ਨਜ਼ਮ

ਮੇਰੀ ਦੋਸਤ
ਤੇਰਾ ਸਾਥ ਮੇਰੇ ਲਹੂ ਵਿਚ
ਅਫ਼ੀਮ ਵਾਂਗ ਰਚ ਗਿਆ ਹੈ
ਤੇਰਾ ਸਾਥ
ਮਨ ਦੇ ਹਨੇਰੀਆਂ ਵਿਚ
ਟਿਮਟਿਮਾਉਂਦੇ ਜਗਨੋ ਜਿਹਾ
ਤੱਖੜ ਦੁਪਹਿਰ ਲੱਗੀ ਪਿਆਸ ਸਮੇ
ਮਸਾਂ ਮਿਲੇ ਪਾਣੀ ਦੇ ਪਹਿਲੇ ਘੁਟ ਵਰਗਾ

ਤੇਰਾ ਸਾਥ
ਮੇਰੀ ਭਟਕਣ ਦੇ ਸਮੁੰਦਰ ਲਈ
ਕਿਨਾਰੇ ਵਰਗਾ

ਅੱਧੀ ਰਾਤੀਂ
ਲੱਗੇ ਡਰ ਮਗਰੋਂ
ਘੱਟ ਕੇ ਫੜੇ ਆਪਣੇ ਹੀ ਹੱਥ ਵਰਗਾ
ਤੇਰਾ ਸਾਥ
ਪਰਤ ਕੇ ਆਏ ਵਰ ਗਾਹ

ਜਿਸ ਦਿਆਂ ਸਤਰਾਂ ਹੇਠ
ਤੇਰੇ ਹੰਝੂਆਂ ਦੀਆਂ ਕਤਾਰਾਂ ਹੋਣ
ਤੇ ਮੇਰੀ ਦੋਸਤ
ਹਾਲ ਦੀ ਘੜੀ ਮੈਂ ਤੈਨੂੰ
ਬੱਸ ਏਨਾ ਈ ਕਹਿਣਾ ਹੈ
ਸੰਨ ਲਵੀਂ ਸਖੀਆਂ ਦੇ ਮਿਹਣੇ
ਸੂਹਾ ਲਵੀਂ ਅੰਮੀ ਦੀ ਘੁਰਕੀ
ਅਣਸੁਣੀਆਂ ਕਰ ਦੇਵੀਂ
ਦਫ਼ਤਰੀਂ ਸੰਯੋਗੀਆਂ ਦੀਆਂ ਚਿ ਮਹਿ ਗਵਈਆਂ
ਡੋਲੀ ਚੜ੍ਹਨ ਤੋਂ ਪਹਿਲਾਂ
ਕਦੇ ਕਦਾਈਂ
ਬੱਸ ਕਦੇ ਕਦਾਈਂ
ਮਿਲ਼ ਲਿਆ ਕਰੀਂ
ਕਿਉਂਕਿ ਤੇਰਾ ਸਾਥ
ਮੇਰੇ ਲਹੂ ਵਿਚ
ਅਫ਼ੀਮ ਵਾਂਗ ਰਚ ਗਿਆ ਹੈ
ਮੇਰੀ ਦੋਸਤ