ਔਰਤ
ਸਿਰਫ਼ ਬਸਤਰ ਨਹੀਂ ਹੁੰਦੀ
ਨਾ ਮਮਤਾ
ਨਾ ਰੱਖੜੀ
ਨਾ ਕੰਜਕ
ਔਰਤ ਸਿਰਫ਼ ਰਿਸ਼ਤਾ ਨਹੀਂ ਹੁੰਦੀ
ਰਿਸ਼ਤਿਆਂ ਦੀ ਵਲ਼ਗਣ ਤੋਂ ਪਾਰ
ਔਰਤ ਮਹਿਕ ਵੀ ਹੁੰਦੀ ਹੈ
ਤੇ ਆਦਮੀ ਵਜੂਦ ਦਾਅ
ਸਭ ਤੋਂ ਵੱਡਾ ਹਿੱਸਾ ਵੀ