ਦੀਵਾ ਬੱਲੇ ਹੰਝੂਆਂ ਦੇ ਤੇਲ ਦਾ
ਦੀਵਾ ਬੱਲੇ ਹੰਝੂਆਂ ਦੇ ਤੇਲ ਦਾ
ਬੂਹਾ ਖੁੱਲੇ ਸੱਧਰਾਂ ਦੀ ਜੇਲ੍ਹ ਦਾ
ਤੇਰੀ ਮੇਰੀ ਦੋਸਤੀ ਹੈ ਅਸਰਾਂ
ਸਾਥ ਜਿਵੇਂ ਧੁੱਪ ਤੇ ਤ੍ਰੇਲ ਦਾ
ਸਮੇ ਦਾ ਭਰੋਸਾ ਕੀ ਏ ਸੱਜਣਾ
ਖ਼ਬਰੇ ਵਿਛੋੜ ਦਾ ਕਿ ਮਿਲਦਾ
ਗ਼ਮ ਤੋ ਇਹ ਦਿਲ ਕਿਵੇਂ ਨੱਸਦਾ
ਪੰਛੀ ਇਹ ਨਿਸ਼ਾਨਾ ਸੀ ਗ਼ੁਲੇਲ ਦਾ
ਸੁੱਕੇ ਹੋਏ ਫਲਾਂ ਅਤੇ ਵੇਖਿਆ
ਹਾਸ਼ੀਆ ਸੀ ਇਕ ਹਰੀ ਵੇਲ ਦਾ
ਆਉਂਦੀ ਏ ਭਲਾ ਕਿਹਦੇ ਹੱਥ ਵਿਚ
ਪਤਾ ਨਈਂ ਵੇਲੇ ਦੀ ਨਕੇਲ ਦਾ