ਜੋ ਅੱਖਾਂ ਚੋਂ ਡੁੱਲ੍ਹੇ ਨੇਂ

ਜੋ ਅੱਖਾਂ ਚੋਂ ਡੁੱਲ੍ਹੇ ਨੇਂ
ਮੋਤੀ ਉਹ ਅਣਮੁੱਲੇ ਨੇਂ

ਸ਼ਾ ਖੂੰ ਕਲੀਆਂ ਜੋ ਲਾਹਗੇ
ਤੇਜ਼ ਹਵਾ ਦੇ ਬੱਲੇ ਨੇਂ

ਅੱਜ ਤੱਕ ਉਹਦੀ ਜ਼ੁਲਫ਼ਾਂ ਦੇ
ਕਿਸ ਤੋਂ ਕੁੰਡਲ ਖੁੱਲੇ ਨੇਂ

ਕਿੰਨੇ ਰਾਹੀ ਤੈਨੂੰ ਵੇਖ
ਆਪਣੀਆਂ ਰਾਹਵਾਂ ਭਲੇ ਨੇਂ?

ਕਿੰਨੇ ਰਾਜੇ ਨੇਂ ਅਕਬਰ
ਕਿੰਨੇ ਭੱਟੀ ਦਿਲੇ ਨੇਂ

ਦਿਲ ਵਿਚ ਦੌਲਤ ਪਿਆਰ ਦੀ ਏ
ਸਿਰ ਤੇ ਫ਼ਕ਼ਰ ਦੇ ਜਿਲੇ ਨੇਂ

ਸਹਿਰ ਅਸਾਡੀ ਉਲਫ਼ਤ ਦੇ
ਕਿੱਸੇ ਥਾਂ ਥਾਂ ਹੱਲੇ ਨੇਂ