ਪੀ ਪੀ ਲਹੂ ਇਹ ਰੱਜਦੇ ਪੀਨੈਂ

ਪੀ ਪੀ ਲਹੂ ਇਹ ਰੱਜਦੇ ਪੀਨੈਂ
ਫੁੱਟ ਜਿਗਰ ਦੇ ਸਿਜਦੇ ਪੀਨੈਂ

ਖ਼ਾਲੀ ਘਰ ਵਿਚ ਕੌਣ ਆਵੇਗਾ
ਐਵੇਂ ਬੂਹੇ ਵੱਜਦੇ ਪੀਨੈਂ

ਪੈਰ ਤੇ ਨੰਗੇ ਨੇਂ ਉਨ੍ਹਾਂ ਦੇ
ਸਿਰ ਨੂੰ ਜਿਹੜੇ ਕੱਜਦੇ ਪੀਨੈਂ

ਬਾਹਰੋਂ ਜਿਹੜੇ ਸਾਬਤ ਸਾਲਮ
ਅੰਦਰੋਂ ਟੁੱਟਦੇ ਭੱਜਦੇ ਪੇ ਨੇਂ

ਕੱਲ੍ਹ ਦੀ ਕੋਈ ਗੱਲ ਨਈਂ ਏ
ਫ਼ਿਕਰ ਤਾਂ ਸਾਰੇ ਅੱਜ ਦੇ ਪੀਨੈਂ