ਜਾਓ ਨੀ ਉਡਣ ਹਾਰ ਹਵਾਓ
ਜਾਓ ਨੀ ਉਡਣ ਹਾਰ ਹਵਾਓ
ਪਰਦੇਸਾਂ ਦੀ ਖ਼ਬਰ ਲਿਆਓ
ਸ਼ਾਇਦ ਆ ਜਾਣ ਆਉਣ ਆਲੇ
ਫ਼ਾਲਾਂ ਫ਼ਾਓ ਕਾਗ ਉਡਾਊ
ਚੰਨ ਤੱਕ ਅਪੜਨ ਵਾਲਿਓ ਲੋਕੋ!
ਅਪਣਾ ਸ਼ਹਿਰ ਵੀ ਆਨ ਵਸਾਊ
ਦਿਲਾਂ ਤੋਂ ਸਾਰੀ ਕਾਲਕ ਮੱਕੇ
ਪਿਆਰ ਦਾ ਉਹ ਚਾਨਣ ਲੈ ਆਓ
ਵੈਰੀਆਂ ਤੋਂ ਮੈਂ ਝੱਲਾ ਪਛਾਣ
ਸੱਜਣਾਂ ਦਾ ਕੁੱਝ ਹਾਲ ਸੁਣਾਓ
ਦਿਲ ਦੀ ਗੱਲ ਨਾ ਜੱਗ ਨੂੰ ਦੱਸੋ
ਫੁੱਲਾਂ ਨੂੰ ਨਾ ਅੱਗ ਵਿਚ ਪਾਉ
ਪਿਆਰ ਦਾ ਭੇਤ ਨਾ ਹੋ ਜਾਏ ਚੋਰੀ
ਮੋਤੀ ਮਿੱਟੀ ਵਿਚ ਦਬਾਉ