ਪ੍ਰਛਾਂਵੇਂ

ਸੂਰਜ ਡੁੱਬ ਗਿਆ ਏ
ਰਾਤ ਦਾ ਤੇਜ਼ ਹਨੇਰਾ
ਸਰਦ ਹਵਾ ਬਣ ਕੇ ਹਰ ਪਾਸੇ ਫੈਲ ਰਿਹਾ ਏ
ਚੰਨ ਦੇ ਮੱਧਮ ਰੰਗਾਂ ਦੀ
ਬਰਸਾਤ ਏ ਜਾਰੀ
ਸਮਸਾਨ ਨਜ਼ਰ ਆਂਦੀ ਏ ਹਰ ਪਾਸੇ
ਪਰ ਰਾਤ ਦੇ ਪਿਛਲੇ ਪਹਿਰੀਂ
ਹਨ ਵੀ ਦੱਸਦੇ ਨੇਂ
ਕੁੱਝ ਘਟਦੇ ਵਧਦੇ ਪ੍ਰਛਾਂਵੇਂ