ਬਾਂਹ ਬੈਲੀ ਨੇਂ ਗ਼ਮ ਦਿਲ ਦੇ
ਬਾਂਹ ਬੈਲੀ ਨੇਂ ਗ਼ਮ ਦਿਲ ਦੇ
ਹੁਣ ਕੋਲ਼ ਇਹ ਹਰਦਮ ਦਿਲ ਦੇ
ਇਹ ਅੱਖਾਂ ਲੱਭ ਰਹੀਆਂ ਨੇਂ
ਕਿੱਥੇ ਨੇਂ ਹਮਦਮ ਦਿਲ ਦੇ
ਪੁੱਛਦੇ ਨੇਂ ਹਾਲ ਅਸਾਡਾ
ਜੇ ਮਲਦਨ ਮਹਿਰਮ ਦਿਲ ਦੇ
ਪਤਝੜ ਹੋਵੇ ਯਾ ਸਾਵਲ
ਹੁਣ ਇਕੋ ਕੁਸਮ ਦਿਲ ਦੇ
ਹਰ ਤਾਣ ਈ ਦਰਦ ਭਰੀ ਏ
ਜੇ ਸੁਣੋ ਤਾਂ ਸਰਗਮ ਦਿਲ ਦੇ
ਹੱਸਦੇ ਹੱਸਦੇ ਰੋ ਪੈਂਦਾ
ਵੱਖਰੇ ਨੇਂ ਸਭ ਕੰਮ ਦਿਲ ਦੇ
ਅਸੀਂ ਸਹਿਰ ਅਜ਼ਲ ਦੇ ਤਿਸੇ
ਪੀਵਾਂਗੇ ਜ਼ਮਜ਼ਮ ਦਿਲ ਦੇ