ਯਾਦ ਤੇਰੀ ਜਦ ਆ ਜਾਂਦੀ ਏ

ਯਾਦ ਤੇਰੀ ਜਦ ਆ ਜਾਂਦੀ ਏ
ਸੱਧਰਾਂ ਨੂੰ ਮਹਿਕਾ ਜਾਂਦੀ ਏ

ਕਾਲੀਆਂ ਸ਼ਾਹ ਰਾਤਾਂ ਦਾ ਮੁਖੜਾ
ਯਾਦ ਉਹਦੀ ਲਿਸ਼ਕਾ ਜਾਂਦੀ ਏ

ਜ਼ੁਲਫ਼ ਜੋ ਯਾਦਾਂ ਵਿਚ ਲਹਿਰਾਵੇ
ਗ਼ਮ ਦੀ ਬਦਲੀ ਛਾ ਜਾਂਦੀ ਏ

ਆਂਦੀ ਏ ਜਦ ਵਾ ਉਸ ਪਾਸੋਂ
ਕਿੰਨੇ ਭੇਤ ਲੁਕਾ ਜਾਂਦੀ ਏ

ਚੱਲਦੀ ਏ ਜਦ ਵਾਪਰੇ ਦੀ
ਪੇੜ ਇਕ ਨਵੀਂ ਜਗਾ ਜਾਂਦੀ ਏ