ਨਾ ਵੀਰਾਨਾ ਨਾ ਕੋਈ ਸ਼ਹਿਰ ਘੁਮਾਂ

ਨਾ ਵੀਰਾਨਾ ਨਾ ਕੋਈ ਸ਼ਹਿਰ ਘੁਮਾਂ
ਮੈਂ ਆਪਣੇ ਦਿਲ ਦੀ ਚੌਖਟ ਕਿਉਂ ਨਾ ਚੁੰਮਾਂ

ਕਦੀ ਤਾਂ ਟੁਰ ਕੇ ਦੇਖੋ ਦਿਲ ਦੀ ਰਾਹ ਤੇ
ਨਾ ਮੰਜ਼ਿਲ ਆਵੇ ਹੱਥ ਤਾਂ ਮੇਰਾ ਜ਼ਮਾਂ

ਕਿਵੇਂ ਭੁੱਲਾਂ ਅਜ਼ਲ ਤੇ ਕੱਲ੍ਹ ਦੀ ਗੱਲ ਏ
ਅਜੇ ਅੱਠ ਦਿਨ ਹੋਏ ਨੇਂ ਜਮਾਂ ਜਮਾਂ

ਜਿਥੋਂ ਗੁਜ਼ਰੀ ਏ ਸੱਜਣਾਂ ਦੀ ਸਵਾਰੀ
ਮੈਂ ਕਿਉਂ ਨਾ ਖ਼ਾਕ ਇਸ ਰਸਤੇ ਦੀ ਚੁੰਮਾਂ

ਉਹੋ ਮੁਨਸਿਫ਼ ਜ਼ਮਾਨੇ ਦਾ ਏ ਕਾਤਲ
ਜਧੇ ਇਨਸਾਫ਼ ਦੀਆਂ ਪਿਆਂ ਨੇਂ ਧੁੰਮਾਂ

ਸਹਿਰ ਜੋ ਨਾਂ ਲਿਆ ਏ ਦੋਸਤੀ ਦਾ
ਜ਼ੁਬਾਂ ਦਾ ਜ਼ਾਇਕਾ ਏ ਕੂੜ ਤੁੰਮਾਂ