ਸੂਹਾ ਜੋੜਾ ਜਾਪਦਾ, ਤੇਰੇ ਮਹਿੰਦੀ ਵਾਲੇ ਹੱਥ ਤੇਰਾ ਜੋਬਨ ਛਿੱਲ ਚੰਨਾਂ ਦੀ, ਤੇਰੀ ਮਸਤ ਨਸ਼ੀਲੀ ਅੱਖ ਤੂੰ ਐਂ ਸੋਨ ਸੰਖੀ ਨਾਰ ਨੀ, ਤੇਰੇ ਫੁੱਲਾਂ ਵਰਗੇ ਬੱਲ ਤੇਰਾ ਜੱਸਾ ਮਰ ਮਰ ਰੰਗਿਆ, ਜਿਵੇਂ ਬਾਰਸ਼ਾਂ ਧੁੱਪੇ ਫੁੱਲ ਤੇਰਾ ਚੜ੍ਹਦਾ ਜੋਬਨ ਕਹਿਰ ਹੈ, ਨੀ ਅੱਤ ਖ਼ੁਦਾ ਦਾ ਵੀਰ ਹਰ ਪਾਸੇ ਧੁੰਮਾਂ ਤੇਰੀਆਂ ਕੀ ਪਿੰਡ ਹੈ, ਕੀ ਹੈ ਸ਼ਹਿਰ