ਟੁੱਟਿਆ ਘਰ

ਟੁੱਟੇ ਘਰਾਂ ਦਾ ਦੋਸ਼
ਸਮਿਆਂ ਸਿਰ ਨਾ ਧਰੂ
ਅੰਦਰ ਦਾ ਹਨੇਰਾ ਬਾਲ ਚਾਨਣ ਕਰੋ
ਸਮੇ ਸਮੇ ਜੋ ਬਾਰੂਦ
ਏਸ ਦੀਆਂ ਨੀਹਾਂ ਹੇਠ ਭਰਦੇ ਰਹੇ
ਚਾਨਣ ਕਰਦੇ ਰਹੇ
ਆਪ ਹੀ ਜਿਉਂਦੇ ਰਹੇ
ਆਪ ਹੀ ਮਰਦੇ ਰਹੇ
ਸਾਬਤ ਸਬੂਤ ਘਰ ਦਾ ਭਰਮ ਪਾਲਦੇ ਰਹੇ

ਹਨ
ਤੁਣਕਾ ਤੁਣਕਾ ਹੋਏ ਘਰ ਦਾ ਦੋਸ਼
ਹਵਾਵਾਂ ਸਿਰ ਨਾ ਧਰੂ
ਆਪਣੇ ਅੰਦਰ ਵੇਖੋ
ਪੱਥਰ ਹੋਈ ਸੋਚ ਤੇ ਪਹਿਰਾ ਦਿਓ
ਜੋ ਮਰਜ਼ੀ ਕਰੋ
ਹਰ ਘਰ ਦੇ ਟੁੱਟਣ ਦਾ ਦੋਸ਼
ਸਮੇ ਸਿਰ
ਹਵਾਵਾਂ ਸਿਰ ਨਾ ਧਰੂ