ਗੱਲ ਕਰੀਏ ਕੀ

गिल करीए किया
गिल कर दे हुए डरीए जी
मैं चाहवां भांडा भर जावां
पर जतदा जतदा हर जावां
अया जीवन चार देहाड़े दा
मैं वेख् के पिछे डर जावां
गिल करीए किया
गिल कर दे हुए डरीए जी

मैं जीहड़ा सांग रचाया ए
इस खोज ओसे दा लाया ए
हिन् ओहदे प्यार हवाले नाल
किझ अपना भरम बनाया ए
गिल करीए किया
गिल कर दे हुए डरीए जी

ਕੀ ਲੈਣਾ ਦੁਨੀਆਦਾਰਾਂ ਤੋਂ
ਮੈਂ ਚੰਗਾ ਦੂਰ ਗੰਵਾਰਾਂ ਤੋਂ
ਬੇ ਮੁਹਰਾਂ ਇਨ੍ਹਾਂ ਯਾਰਾਂ ਤੋਂ
ਠੱਗਾਂ ਤੇ ਚੋਰ ਬਜ਼ਾਰਾਂ ਤੋਂ
ਗੱਲ ਕਰੀਏ ਕੀ
ਗੱਲ ਕਰਦੇ ਹੋਏ ਡਰੀਏ ਜੀ

ਮੈਂ ਪੁੱਗੀ ਬਾਜ਼ੀ ਹਾਰੀ ਏ
ਮੈਂ ਚੁੱਕੀ ਘਟੜੀ ਭਾਰੀ ਏ
ਮੈਂ ਦਿਲ ਦਾ ਸੌਦਾ ਕਰ ਛੱਡਿਆ
ਮੈਨੂੰ ਮਿਲਿਆ ਯਾਰ ਬਿਪਾਰੀ ਏ
ਗੱਲ ਕਰੀਏ ਕੀ
ਗੱਲ ਕਰਦੇ ਹੋਏ ਡਰੀਏ ਜੀ

ਕੀ ਤੇਰਾ ਮੇਰਾ ਮੇਲ ਸੱਜਣ
ਦਸ ਤੈਨੂੰ ਕਿਹੜੀ ਵਿਹਲ ਸੱਜਣ
ਇਹ ਕਿੱਥੇ ਮੈਨੂੰ ਘੱਲਿਆ ਈ
ਕਿਉਂ ਮੈਨੂੰ ਦਿੱਤੀ ਜੇਲ੍ਹ ਸੱਜਣ
ਗੱਲ ਕਰੀਏ ਕੀ
ਗੱਲ ਕਰਦੇ ਹੋਏ ਡਰੀਏ ਜੀ