ਹਮਦ ਬਾਰੀ ਤਾਅਲਾ

ਜ਼ਰੇ ਜ਼ਰੇ ਦੇ ਵਿਚਕਾਰ
ਜ਼ਾਤ ਤੇਰੀ ਤੂੰ ਏ ਲਸ਼ਕਾਰ

ਤੇਰੀਆਂ ਤੋਹਿਓਂ ਜਾਣ ਦਾ ਐਂ
ਜਾਣੇ ਕੌਣ ਤੇਰੇ ਇਸਰਾਰ

ਸਭ ਦੀ ਕਰੀਂ ਹਿਫ਼ਾਜ਼ਤ ਤੋਂ
ਸਭ ਦਾ ਤੂੰ ਐਂ ਪਾਲਣਹਾਰ

ਅੱਖੋਂ ਉਹਲੇ ਹੋ ਕੇ ਵੀ
ਹਰ ਸ਼ੈ ਵਿਚ ਤੇਰਾ ਇਜ਼ਹਾਰ

ਸ਼ੀਦਾ ਵਰਗੇ ਆਸੀਆਂ ਨੂੰ
ਹਰਦਮ ਫ਼ਜ਼ਲ ਤੇਰਾ ਦਰਕਾਰ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 15 ( ਹਵਾਲਾ ਵੇਖੋ )