ਜਫ਼ਾ ਉਹਦੀ ਜੇ ਕਿਧਰੇ ਆਮ ਹੋਵੇ

ਜਫ਼ਾ ਉਹਦੀ ਜੇ ਕਿਧਰੇ ਆਮ ਹੋਵੇ
ਵਫ਼ਾ ਦਾ ਨਾਂ ਤੇ ਨਾ ਬਦਨਾਮ ਹੋਵੇ

ਹੋਇਆ ਬਰਬਾਦ ਮੈਂ ਤੇ ਫ਼ਿਰ ਕੀ ਹੋਇਆ
ਮੁਕੱਦਰ ਹਰ ਸਹਿਰ ਦਾ ਸ਼ਾਮ ਹੋਵੇ

ਬੱਸ ਏਸ ਆਸ ਤੇ ਗੁਜ਼ਰੀ ਹਯਾਤੀ
ਉਹ ਬੁੱਤ ਸ਼ਾਇਦ ਕਦੀ ਤੇ ਰਾਮ ਹੋਵੇ

ਉਹ ਹੱਸੇ ਤੇ ਮੇਰਾ ਦਿਲ ਡੋਲ ਜਾਵੇ
ਮੱਤਾਂ ਦਾਣੇ ਦੇ ਹੇਠਾਂ ਦਾਮ ਹੋਵੇ

ਰਕੀਬਾ ਗ਼ੌਰ ਕਰ ਤੂੰ ਮੇਰੇ ਗ਼ਮ ਤੇ
ਮੱਤਾਂ ਮੇਰੀ ਤਰ੍ਹਾਂ ਅੰਜਾਮ ਹੋਵੇ

ਇਸ਼ਕ ਦੀ ਖੇਡ ਵਿਚ ਸ਼ੀਦਾ ਕੋਈ ਵੀ
ਨਾ ਤੇਰੇ ਵਾਂਗਰਾਂ ਨਾਕਾਮ ਹੋਵੇ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 57 ( ਹਵਾਲਾ ਵੇਖੋ )