ਵੇਲੇ ਦੇ ਹਰ ਜਬਰ ਨਾਲ਼ ਆਹਡਾ ਲਾਵਾਂਗਾ

ਵੇਲੇ ਦੇ ਹਰ ਜਬਰ ਨਾਲ਼ ਆਹਡਾ ਲਾਵਾਂਗਾ
ਸੂਲੀ ਚੜ੍ਹਿਆ ਤੇ ਮਨਸੂਰ ਕਹਾਵਾਂਗਾ

ਮੇਰੀ ਮੌਤ ਹਯਾਤ ਦਾ ਰਸਤਾ ਪਾ ਗਈ ਏ
ਕਤਰਾ ਹਾਂ ਮੁੱਢ, ਦਰਿਆ ਦਾ ਬਣ ਜਾਵਾਂਗਾ

ਮੇਰੇ ਦਿਲ ਵਿਚ ਅਜ਼ਮ ਦਾ ਸ਼ਾਲਾ ਰੌਸ਼ਨ ਏ
ਲੱਖਾਂ ਦੇਵੇ ਇਸ ਦੇ ਨਾਲ਼ ਜਗਾਵਾਂਗਾ

ਜਾਣ ਦਾ ਹਾਂ ਇਨਸਾਫ਼ ਨਹੀਂ ਮਿਲਣਾ ਮੁਨਸਿਫ਼ ਨੂੰ
ਫ਼ਿਰ ਵੀ ਰਸਮਾ ਮੈਂ ਜ਼ੰਜ਼ੀਰ ਹਿਲਾਵਾਂਗਾ

ਕਾਲੇ ਚਿਹਰੇ ਰੌਸ਼ਨੀਆਂ ਵਿਚ ਆ ਜਾਵਣ
ਸੂਰਜ ਉਹ ਸਚਾਈ ਦਾ ਚਮਕਾਵਾਂ ਗਾ

ਜੇ ਮੰਜ਼ਿਲ ਦੇ ਰਸਤੇ ਦੀ ਦੀਵਾਰ ਬਣੀ
ਆਪਣੀ ਕੱਲੀ ਆਪਣੇ ਹੱਥੀਂ ਢਾਵਾਂਗਾ

ਜਿਹੜਾ ਵੀ ਇਹ ਸੁੱਤੀ ਕੌਮ ਜਗਾਵੇਗਾ
ਅੱਖਾਂ ਉਹਦੇ ਰਸਤੇ ਵਿਚ ਵਿਛਾਵਾਂਗਾ

ਰੁੱਖਾਂ ਵਾਂਗ ਛਾਂ ਦੇਵਾਂਗਾ ਰਾਹੀਆਂ ਨੂੰ
ਚਸ਼ਮੇ ਵਾਂਗਰ ਸਭ ਦੀ ਪਿਆਸ ਬੁਝਾਵਾਂ ਗਾ

ਸ਼ੀਦਾ ਜਿਹੜੇ ਜਾਣ ਕੇ ਵੀ ਅਣਜਾਣੇ ਨੇਂ
ਕੀ ਉਨ੍ਹਾਂ ਨੂੰ ਦੱਸੋ ਮੈਂ ਸਮਝਾਵਾਂਗਾ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 35 ( ਹਵਾਲਾ ਵੇਖੋ )