ਜ਼ਾਲਮ ਦਾ ਦਿਲ

ਜ਼ਾਲਮ ਦਾ ਦਿਲ
ਪੱਥਰ ਦੀ ਸਿਲ਼

ਵਿੱਛੜੀਆਂ ਪਲ
ਗੁਜ਼ਰੇ ਮੁਸ਼ਕਿਲ

ਉਸ ਬਣ ਲਗਦੀ
ਉਜੜੀ ਮਹਿਫ਼ਲ

ਲੁੱਟਿਆ ਜੱਗ ਨੇ
ਦਿਲ ਦਾ ਮੁਹਮਲ

ਦਿਲ ਦੁਖਿਆਰਾ
ਰਹਿੰਦਾ ਬਿਸਮਿਲ

ਖ਼ੂਨੀ ਅੱਥਰੂ
ਪਿਆਰ ਦਾ ਹਾਸਲ

ਕੌਣ ਏ ਹੁੰਦਾ
ਦੁੱਖ ਵਿਚ ਸ਼ਾਮਿਲ

ਡੁੰਗੇ ਪੈਣਗੇ
ਦੂਰ ਏ ਮੰਜ਼ਿਲ

ਜਾਵਣ ਵਾਲੇ
ਹਨ ਤੇ ਆ ਮਿਲ

ਕਾਮਲ ਐਮਾਂ
ਪੈਰ ਨਾ ਕਾਮਲ

ਹਨ ਪਛਤਾਵੇ
ਸ਼ੀਦਾ ਗ਼ਾਫ਼ਲ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 99 ( ਹਵਾਲਾ ਵੇਖੋ )