ਹਸ਼ਰ ਦਿਹਾੜ ਦੀ ਗਰਮੀ

ਮੇਰੀ ਤਿੰਨ ਦੀ ਸੁਆਹ ਨੂੰ
ਬਾਲ ਕੇ ਭਾਂਬੜ ਕਰ ਦੇਵੇ
ਹਸ਼ਰ ਦਿਹਾੜ ਦੀ ਗਰਮੀ
ਮੇਰੇ ਤਣ ਉਰਿਯਾਨੀ ਨੂੰ
ਹਿੱਕ ਮਠ ਕੰਡਿਆਂ ਦੀ
ਹਸ਼ਰ ਦਿਹਾੜ ਦੀ ਗਰਮੀ
ਜਿਵੇਂ ਯਖ਼ ਪਾਣੀ ਦੀ ਬਾਲ਼ਟੀ
ਜਿਨੂੰ ਸੋਚ ਕੰਬਣੀ ਆਵਯੇ
ਹਸ਼ਰ ਦਿਹਾੜ ਦੀ ਗਰਮੀ
ਮੇਰੇ ਤਿੰਨ ਦੇ ਕੁੜਦੇ ਸੱਚ ਝੂਟਦਾ
ਕੋਈ ਨਿਖੇੜਾ ਹੋਣ ਨਾ ਦੇਵੇ
ਇਸੇ ਰੁਲੇ ਨੂੰ ਗਾਲ ਗਾਲ
ਮੇਰਾ ਸਾਂਚਾ ਮੁੜ ਮੁੜ ਢਾਲੀ ਜਾਵੇ
ਏਸ ਜਹਨਮੋਂ ਬਾਰ ਆਉਣ ਦੇਵੀਏ
ਹਸ਼ਰ ਦਿਹਾੜ ਦੀ ਗਰਮੀ