ਜੀਵਨ ਜੋਗੀਆ

ਜੀਵਨ ਜੋਗੀਆ !
ਜ਼ਰਾ ਸੋਚ ਤੇ ਸਹੀ
ਜੇ ਸਾਡੀ ਖੇਤੀ ਦੇ ਸਾਰੇ ਫੁੱਲ
ਜ਼ਹਿਰੀਲੇ ਹੋ ਚੁੱਕੇ ਹੋਣ
ਤੇ ਉਹ ਬਦ ਬਖ਼ਤੀ ਜਿਨੂੰ ਆ ਪੀਏ
ਆਪਣੇ ਘਰ ਦਾ ਰਸਤਾ ਦੱਸਿਆ ਹੋਵੇ
ਸੱਚ ਹੋਵੇ
ਜੀਵਨ ਜੋਗੀਆ !
ਜ਼ਰਾ ਸੋਚ ਤੇ ਸਹੀ
ਉਹ ਮੁਹੱਬਤ, ਜਿਸ ਨੇ ਸਾਡੇ ਘਰ ਦੀਆਂ
ਬੁਨਿਆਦਾਂ ਰੱਖਿਆ ਹੋਣ
ਬੇਬੁਨਿਆਦ ਹੋਵੇ
ਤੇ ਸਾਡੇ ਘਰ ਦੇ ਪੈਰ ਲੋਹੇ ਦੇ
ਬਾਂਹਵਾਂ ਕੰਕਰੀਟ ਦਿਆਂ
ਮੂੰਹ ਲੱਕੜ ਦਾ
ਅੱਖਾਂ ਸ਼ੀਸ਼ੇ ਦਿਆਂ ਹੋਣ
ਜੀਵਨ ਜੋਗੀਆ !
ਜ਼ਰਾ ਸੋਚ ਤੇ ਸਹੀ
ਜੇ ਸਾਡੀ ਬਦ ਬਖ਼ਤੀ ਵਾਕਈ ਹੀ ਸਾਡੀ ਹੀ ਬਦ ਬਖ਼ਤੀ ਹੋਵੇ
ਜੀਵਨ ਜੋਗੀਆ
ਜ਼ਰਾ ਸੋਚ ਤੇ ਸਹੀ