ਅੱਖ ਦੇ ਗ਼ਮ ਦਾ ਕੀ ਕੀਤਾ ਈ

ਅੱਖ ਦੇ ਗ਼ਮ ਦਾ ਕੀ ਕੀਤਾ ਈ?
ਏਸ ਛਮ ਛਮ ਦਾ ਕੀ ਕੀਤਾ ਈ?

ਰੱਬਾ ! ਇੱਕ ਦੁਆ ਕੀਤੀ ਸੀ
ਮੇਰੇ ਕੰਮ ਦਾ ਕੀ ਕੀਤਾ ਈ??