ਖ਼ਾਲੀ ਖ਼ਾਲੀ ਲੋਗ

ਖ਼ਾਲੀ ਖ਼ਾਲੀ ਲੋਗ ਨੇਂ
ਤੇ ਖ਼ਾਲੀ ਖ਼ਾਲੀ ਦੇਸ਼ ਏ
ਐਟਮਾਂ ਦਾ ਅੱਡਾ ਪਰ
ਸਾਧੂਆਂ ਦਾ ਭੇਸ ਏਏ
ਦਿਲਾਂ ਨੂੰ ਮੈਂ ਛੱਡ ਕੇ
ਮਸ਼ੀਨਾਂ ਵੱਸ ਪੇ ਗਿਆ
ਯਾਦਾਂ ਦਾ ਕਾਫ਼ਲਾ ਏ
ਕਿਤੇ ਪਿੱਛੇ ਰਹਿ ਗਿਆ

ਸੋਹਣਾ ਜਿਹਾ ਦੇਸ਼ ਜਿਹਦੀ
ਵੱਖਰੀ ਪਹਿਚਾਣ ਸੀ
ਛੱਡ ਆਇਆਂ ਪਿੱਛੇ ਜਥਯੇ
ਹਾਣੀਆਂ ਦਾ ਹਾਣ ਸੀ
ਸੱਤ ਮੈਂ ਸਮੁੰਦਰਾਂ ਤੋਂ
ਦੂਰ ਹੋ ਕੇ ਬਹਿ ਗਿਆ
ਯਾਦਾਂ ਵਾਲਾ ਕਾਫ਼ਲਾ

ਦੌਲਤਾਂ ਦੀ ਭੁੱਖ ਕੁੱਝ
ਗ਼ਰਜ਼ਾਂ ਦਾ ਮਾਰਾ ਮੈਂ
ਤੀਲੇ ਤੀਲੇ ਕੋਲੋਂ ਫਿਰਾਂ
ਭਾਲਦਾ ਸਹਾਰਾ ਮੈਂ
ਲਾਲਚਾਂ ਦੇ ਵਿਚ ਹੈ
ਸਹਾਰਾ ਪਿੱਛੇ ਰਹਿ ਗਿਆ
ਯਾਦਾਂ ਦਾ ਕਾਫ਼ਲਾ

ਯਾਦਾਂ ਦੇ ਵਰੋਲਿਆਂ ਚ
ਸਵਿਸ ਜਸਪਾਲ ਮੈਂ
ਆਪਣਾ ਹੀ ਆਪ ਹਾਂਾ
ਗਵਾਚਾ ਰਿਹਾ ਭਾਲ਼ ਮੈਂ
ਡਰਦਾ ਸੀ ਦਿਲ ਪਰ
ਫਿਰ ਸੱਚ ਕਹਿ ਗਿਆ
ਯਾਦਾਂ ਦਾ ਕਾਫ਼ਲਾ।।।