ਕੱਚ ਦੀਆਂ ਰਹੁਰੀਤਾਂ ਰੱਖੋਗੇ ਕਦੋਂ ਤੀਕ ਬਚਾ ਕੇ

ਕੱਚ ਦੀਆਂ ਰਹੁਰੀਤਾਂ ਰੱਖੋਗੇ ਕਦੋਂ ਤੀਕ ਬਚਾ ਕੇ
ਬੱਚੇ ਦੇਖ ਰਹੇ ਨੇਂ ਸਿੱਧੀਆਂ ਚੀਜ਼ਾਂ ਨੂੰ ਉਲਟਾ ਕੇ

ਚੜ੍ਹਦੇ ਲੈਂਦੇ ਐਸਾ ਕਾਰੋਬਾਰ ਨਹੀਂ ਸੀ ਸੁਣਿਆ
ਵੇਚ ਰਹੇ ਵਣਜਾਰੇ ਪੌਣਾਂ ਪਿੰਜਰਿਆਂ ਵਿਚ ਪਾ ਕੇ

ਧੁੱਪਾਂ ਹੱਸੀ ਜਾਣ ਤੁਹਾਡੀ ਏਸ ਸਿਆਣਪ ਉੱਤੇ
ਡੁੱਬ ਖੜੱਬੀਆਂ ਛਾਵਾਂ ਜੋੜ ਰਹੇ ਹੋ ਮੇਖਾਂ ਲਾ ਕੇ

ਸਭ ਰਿਸ਼ਤੇ ਹੀ ਨਰਦਾਂ, ਬਾਜ਼ੀ ਕੌਣ ਹਾਰਨੀ ਚਾਹੁੰਦਾ
ਲੋਕੀਂ ਮੇਲ ਮਿਲਾਪ ਚ ਰੱਖਦੇ ਨੇਂ ਸ਼ਤਰੰਜ ਵਿਛਾ ਕੇ

ਅੱਖਾਂ ਵਿਚ ਉਹ ਲਿਸ਼ਕ ਨਹੀਂ ਜੋ ਪਾਸਕਦੀ ਕੁੱਝ ਤੇੜਾਂ
ਹਰ ਵਾਰੀ ਮੁੜ ਆਉਂਦੇ ਹੋ ਸ਼ੀਸ਼ੇ ਵਿਚ ਗੁਆ ਕੀਏ

ਅੱਖਰ ਹੀ ਆਵਾਜ਼ਾਂ ਬਣ ਕੇ ਸਲਾਮਤ ਰਹਨਦਯੇ
ਪੱਥਰ ਤਾਂ ਰੇਤਾ ਹੋ ਜਾਂਦੇ ਆਖ਼ਿਰ ਹੰਢਾ ਕੇਕ