ਇੱਕ ਪਲ ਹੋਰ ਨਾਂ ਜਿਊਂਦਾ, ਮੈਂ ਦੁਨੀਆ ਦੇ ਵਿਚ ਯਾਰ

ਇੱਕ ਪਲ ਹੋਰ ਨਾਂ ਜਿਊਂਦਾ, ਮੈਂ ਦੁਨੀਆ ਦੇ ਵਿਚ ਯਾਰ
ਜੇ ਨਾਂ ਹੁੰਦਾ ਬੇਲੀਆ! ਦਿਲ ਦਾ ਇਹ ਜੰਜਾਲ਼

ਕੇਹਾ ਉਨ੍ਹਾਂ ਦੀ ਜੰਦਰੀ, ਜੇ ਸੱਜਣ ਹੋਣ ਨਾਂ ਕੋਲ਼
ਲੱਖਾਂ ਤਾਣੇ ਸਹਿੰਦਿਆਂ, ਜੇ ਖੁੱਲੇ ਛੱਡਣ ਵਾਲ਼

ਕਿਵੇਂ ਮੂਲਾ ਭੀਜਸੀ, ਦੋਜ਼ਖ਼ ਦੇ ਵੱਲ ਫੇਰ
ਢੇਰ ਗ਼ਮਾਂ ਦਾ ਟੋਕਰਾ, ਹੋਸੀ ਮੇਰੇ ਨਾਲ਼

ਢੇਰ ਜ਼ਕੋਤਾਂ ਦੇ ਕੇ ਉਹ ਜੰਨਤ ਕੁੰਜੀ ਜਾਣ
ਜੰਨਤ ਤਾਈਂ ਫੈਲਿਆ, ਇਹ ਮਾਇਆ ਦਾ ਜਾਲ਼

ਬਰਦਾ ਜਿਸ ਹਬੀਬ(ਸਲ.) ਦਾ, ਕੁਰਸੀ ਖ਼ੀਰਰ
ਮੈਂ ਤੇ ਕੁੱਝ ਨਹੀਂ ਬੋਲਣਾ, ਇਹ ਕਬਰੀਂ ਹੋਏ ਸਵਾਲ

ਆਰਿਫ਼ ਜ਼ਰਦੀ ਮੂੰਹ ਦੀ ਸਭ ਪਰਦੇ ਦੇਸੀ ਖੋਲ
ਹੁਣ ਆਪ ਚਪੇੜਾਂ ਮਾਰ ਕੇ, ਤੋਂ ਮੂੰਹ ਨੂੰ ਲੈ ਲਾਲਲ