ਹੁਣ ਸਮੇਂ ਦੀ ਦੋਸਤਾ ਕੈਸੀ ਅਨੋਖੀ ਚਾਲ ਹੈ

ਹੁਣ ਸਮੇਂ ਦੀ ਦੋਸਤਾ ਕੈਸੀ ਅਨੋਖੀ ਚਾਲ ਹੈ
ਡਰ ਦਾ ਪਰਛਾਵਾਂ ਜਿਹਾ ਹਰ ਆਦਮੀ ਦੇ ਨਾਲ਼ ਹੈ

ਘਾਲ਼ਦਾ ਹਰ ਆਦਮੀ ਮਰ ਮਰ ਬਥੇਰੀ ਘਾਲ ਹੈ
ਫੇਰ ਵੀ ਘਰ ਉਸਦੇ ਖ਼ੁਸ਼ੀਆਂ ਦਾ ਰਹਿੰਦਾ ਕਾਲ਼ ਹੈ

ਬਣ ਸੁਗੰਧੀ ਵੱਸ ਗਿਆ ਜੋ ਧੜਕਣਾ ਅੰਦਰ ਮੇਰੇ
ਰਾਤ ਦਿਨ ਮੈਨੂੰ ਤਾਂ ਰਹਿੰਦੀ ਉਸ ਦੀ ਭਾਲ਼ ਹੈ

ਹਸਰਤਾਂ ਤੇ ਤੇਗ਼ ਚੱਲਦੀ ਮੈਂ ਜਦੋਂ ਵੀ ਵੇਖਦਾ
ਉਸ ਵੇਲੇ ਕੰਮ ਆਉਂਦੀ ਸੁਪਨਿਆਂ ਦੀ ਢਾਲ਼ ਹੈ

ਔਕੜਾਂ ਵਿਚ ਸਾਥ ਦਿੰਦਾ ਕੌਣ ਹੈ ਹੁਣ ਦੋਸਤਾ
ਯਾਦ ਉਸ ਦੀ ਹੈ ਹਮੇਸ਼ਾ ਜੋ ਕਲੇਜੇ ਨਾਲ਼ ਹੈ

ਹਿੰਡ ਫੜ ਬੈਠੇ ਤਾਂ ਚਿੱਟੇ ਵਾਲ਼ ਵੀ ਵੇਹੰਦਾ ਨਹੀਂ
ਮੈਂ ਤਾਂ ਬੁਢਾ ਹੋ ਗਿਆਂ, ਦਿਲ ਅਜੇ ਵੀ ਬਾਲ ਹੈ