ਫ਼ਿਰ ਵੀ ਉਹ ਚੰਗੀ ਏ

ਮੋਤੀਏ ਦੀ ਡੱਬੀ ਏ
ਚੇਤ ਵਿਚੋਂ ਲੱਭੀ ਏ
ਚੁੱਪ ਚਾਪ ਰਹਿੰਦੀ ਏ
ਤਾਂ ਵੀ ਕੁੱਝ ਕਹਿੰਦੀ ਏ
ਅੱਖੀਆਂ ਵਿਚੋਂ ਉਠਦੀ ਏ
ਦਿਲ ਵਿਚ ਬਹਿੰਦੀ ਏ
ਤਾਰਿਆਂ ਚ ਖੇਡੀ ਏ
ਚੰਨ ਨਾਲ਼ ਮੰਗੀ ਏ
ਸਾਹਵਾਂ ਵਿਚੋਂ ਫ਼ਿਰ ਅੱਜ
ਹੱਸਦੀ ਉਹ ਲੰਘੀ ਏ

ਚਾਨਣੀ ਦੀ ਤਾਰ ਨਾਲ਼
ਵਰ੍ਹਿਆਂ ਤੋਂ ਟੰਗੀ ਏ
ਦਿਲ ਖੂਹ ਲੈਂਦੀ ਏ
ਫ਼ਿਰ ਵੀ ਉਹ ਚੰਗੀ ਏ