ਭੁੱਲਿਆ ਹੋਇਆ ਰਾਜ਼

ਅੱਜ ਇਕ ਮੌਸਮ ਉੱਡਦਾ ਉੱਡਦਾ
ਮੇਰੇ ਵਿਹੜੇ ਆਇਆ
ਥੋੜੀ ਦੇਰ ਲਈ ਉਹਨੂੰ ਆਪਣੇ
ਦਿਲ ਦੇ ਕੋਲ਼ ਬਿਠਾਇਆ
ਮੌਸਮ ਕੀ ਇਕ ਰਾਜ਼ ਸੀ ਜਿਵੇਂ
ਹੋਰ ਸਦੀ ਦੇ ਦੁੱਖ ਦਾ
ਅੰਬਰ ਹੱਥੋਂ ਉੜਿਆ ਹੋਇਆ
ਮਾਰਿਆ ਸੀ ਜਿਵੇਂ ਸੁਖ ਦਾ
ਟੁੱਟਿਆ ਬੁਝਿਆ ਥੱਕਿਆ ਹਾਰਿਆ
ਫ਼ਿਰ ਵੀ ਸੰਦਲ ਵਰਗਾ
ਇਕ ਸਦੀ ਦੇ ਬਾਦੋਂ ਲੱਗੇ
ਸਿਰੋਂ ਦੀ ਗੰਧਲ ਵਰਗਾ
ਬੁਲਾ ਦੀ ਚੁੱਪ ਵਿਚ ਲੁਕਿਆ ਉਹਦਾ
ਹਾਲ ਸੀ ਗੁੰਝਲ ਵਰਗਾ

ਇਹ ਮੌਸਮ ਮੇਰੇ ਦਿਲ ਵਰਗਾ ਸੀ
ਦਿਲ ਤੋਂ ਦੂਰ ਨਾ ਹੋਇਆ
ਥੋੜੀ ਦੇਰ ਲਈ ਬੈਠਾ ਫ਼ਿਰ ਉਹ
ਕਿਧਰੇ ਜਾ ਕੇ ਮੋਇਆ