ਲੁਕਣਮੀਟੀ ਦੱਸੇ ਕੀ
ਲੁਕਣਮੀਟੀ ਰਹਿੰਦੀ ਏ
ਸੱਤ ਅੰਬਰਾਂ ਦਾ ਰੇਸ਼ਮ ਚਮਨ
ਇਕ ਇਕ ਸਾਹ ਵਿਚ ਰਹਿੰਦੀ ਏ
ਚਿੱਤਰ ਵਿਚ ਲੁਕਾ ਕੇ ਸਾਹਵਾਂ
ਦੋ ਅੰਬਰਾਂ ਨਾਲ਼ ਖੀਨਦੀ ਏ
ਕਈ ਕਈ ਰੰਗ ਦੋਨ੍ਹਾਂ ਚੋਂ ਪੁੰਗਰਨ
ਕਈ ਕਈ ਰੰਗ ਦੀ ਮਹਿੰਦੀ ਏ
ਸੂਰਜ ਉਤੋਂ ਚਾਦਰ ਲਾਹ ਤੇ
ਲਿਸ਼ਕ ਅੱਖਾਂ ਵਿਚ ਪੈਂਦੀ ਏ