ਸ। ਸੁਰਤ ਸੰਭਾਲ਼ ਹਨ ਖੋਹਲ ਅੱਖੀਂ

ਸ। ਸੁਰਤ ਸੰਭਾਲ਼ ਹਨ ਖੋਹਲ ਅੱਖੀਂ, ਅੱਗੇ ਨੀਨਦਰਾਂ ਲਈਆਂ ਬਹਤੇਰੀਆਂ ਨੀ
ਖ਼ਾਨਾ ਸੁੱਟ ਕੇ ਚੌੜ ਚੁੱਪਟ ਸੁਤੋਂ, ਇਹ ਅੱਛੀਆਂ ਨਹੀਂ ਦਲੇਰੀਆਂ ਨੀ
ਤੇਰਾ ਮਾਲ ਮਤਾਅ ਸਭ ਲੁੱਟਣੇ ਨੂੰ, ਬਾਹੀਂ ਡਾਕੁਵਾਂ ਵੇਖ ਹੋ ਲੈਰੀਆਂ ਨੀ
ਜ਼ਾਏ ਗਿਆ ਜੇ ਮਾਲ ਤੇ ਠੀਕ ਜਾਨੈਂ, ਫਿਰ ਸ਼ਾਮਤਾਂ ਆਵਣੀਆਂ ਤੇਰੀਆਂ ਨੀ

ਹੁਣ ਵੀ ਜਾਗ ਕੇ ਮਾਲ ਸੰਭਾਲ਼ ਅਪਣਾ, ਕੂਕਾਂ ਸੁਣੀ ਨਸੀਹਤਾਂ ਮੇਰੀਆਂ ਨੀ
ਜੋ ਜੋ ਕਰਾਂ ਪੁਕਾਰ ਤੋਂ ਘੂਕ ਸੌਂਵੇਂ, ਅੱਖੀਂ ਮੀਟੀਆਂ ਹੋਰ ਵਧੀਰੀਆਂ ਨੀ
ਜਾਗ ਵਕਤ ਕੁ ਲੜੇ ਜਾਈਂ ਕਿਧਰ, ਜਦੋਂ ਚਲੀਆਂ ਕਹਿਰ ਹਨੇਰੀਆਂ ਨੀ
ਖ਼ੁਸ਼ ਤਬਾ ਦਿਲ ਗੈਰ ਅਖ਼ੀਰ ਹੋਈਆਂ, ਅੱਖੀਂ ਸਾਹਿਬ ਤੋਂ ਜਿਹਨਾਂ ਨੇ ਫੇਰੀਆਂ ਨੀ