ਸ਼ ਸ਼ੋਖ਼ੀਆਂ ਕਰੀਂ ਤੇ ਡਰੀਂ ਨਾਹੀਂ,

See this page in :  

ਸ਼। ਸ਼ੋਖ਼ੀਆਂ ਕਰੀਂ ਤੇ ਡਰੀਂ ਨਾਹੀਂ, ਤੇਰਾ ਨਿੱਤ ਖ਼ਿਆਲ ਖ਼ਰੂਦ ਦੱਸੇ ਵੱਲ
ਤੈਨੂੰ ਆਦਮੀ ਕੀੜਿਆਂ ਨਜ਼ਰ ਆਉਣ, ਫਿਰੇਂ ਫੁੱਲਿਆ ਦੇਖ ਵਜੂਦ ਦੱਸੇ ਵੱਲ
ਕੀਤੀ ਖ਼ੁਦੀ ਤੇ ਪਿਆ ਗੱਲ ਤੌਕ ਲਾਹਨਤ, ਕਰ ਨਿਗਾਹ ਇਬਲੀਸ ਮਰਦੂਦ ਦੱਸੇ ਵੱਲ
ਮੋਇਆ ਮੱਛਰੋਂ ਦਾਵਾ ਖ਼ੁਦਾਈ ਕਰਕੇ, ਖ਼ੁਸ਼ ਤਬਾ ਕਿ ਦੇਖ ਨਮਰੂਦ ਦੱਸੇ ਵੱਲ

ਖ਼ੁਸ਼ ਤਬਾ ਦੀ ਹੋਰ ਕਵਿਤਾ