ਕਵਿਤਾ ਦੀ ਕਬਰ

ਮਨ ਦੇ ਵਿਹੜੇ 'ਚ ਦਫ਼ਨ
ਕੰਜ-ਕੁਆਰੀਆਂ ਕਵਿਤਾਵਾਂ ਨੂੰ
ਫੇਰ ਜਗਾ
ਚਾਹੇ ਸਭ ਤੋਂ ਚੋਰੀ ਹੀ ਸਹੀ
ਪਰ ਇਹਨਾਂ ਦਾ
ਜਾਗਣਾ ਲਾਜ਼ਮੀ ਹੈ!
ਕਿਉਂ ਜੋ
ਕਵਿਤਾਵਾਂ ਦੀ
ਭਟਕਦੀ ਰੂਹ
ਸਾਡੇ ਅੰਦਰ ਦੇ ਖ਼ਲਾਅ ਨੂੰ
ਭਰਨ 'ਨੀ ਦਿੰਦੀ!
...ਤੇ
ਆਪਣੇ ਨਿੱਜ ਦੀ ਅਵਸਥਾ 'ਚ
ਅਸੀਂ ਹੰਢਾਉਂਦੇ ਹਾਂ
ਉਹਨਾਂ ਰੂਹਾਂ ਦਾ ਸਰਾਪ!