ਵਕਤ ਦਾ ਇਕ ਟੋਟਾ

ਕੌਣ ਕਹਿੰਦਾ ਕਿ
ਵਕਤ ਦੀ ਕਿੰਨੀ ਫੜਨੀ ਹੋਣੀ?
ਮੈਂ ਸਾਂਭਿਆ ਹੈ
ਵਕਤ ਦਾ ਇਕ ਟੋਟਾ
ਜੋ ਅੱਜ ਵੀ
ਸ਼ਾਮਿਲ ਹੈ ਮੇਰੀ ਹੋਂਦ ਚ
ਉਹ ਪਲ਼
ਜਿਸ ਨੂੰ ਮੈਂ ਜੀਵਿਆ ਹੈ
ਜਿਸ ਨੂੰ ਮੈਂ ਮਾਣਿਆ ਹੈ
ਉਹ ਮੈਥੋਂ
ਵੱਖ ਨਾ ਹੋਣਾ ਚਾਹਵੇ
ਮੈਂ ਉਹਤੋਂ ਵੱਖ ਨਾ ਹੋਣਾ ਚਾਹਵਾਂ
ਕੌਣ ਖੂਹ ਸਕਦਾ ਮੈਥੋਂ
ਸਮੇਂ ਦਾ ਉਹ ਪਲ਼

ਜੋ ਸਿਰਫ਼ ਮੇਰਾ ਹੈ?
ਮੈਂ ਇਸ ਪੁਲ ਦੀ ਕਿੰਨੀ ਨੂੰ
ਫੜ ਬੰਨ੍ਹ ਲਿਆ
ਆਪਣੀ ਹੋਂਦ ਨਾਲ਼ !
ਉਹ ਪਲ਼ ਜੀਵੇਗਾ
ਮੇਰੇ ਨਾਲ਼ ਮੇਰੀ ਹੋਂਦ ਰਹਿਣ ਤੀਕਰ