ਚੱਲ ਰੂਹਾਂ ਦਾ ਵਣਜ ਵੇ ਕਰੀਏ
ਚੱਲ ਜਿਸਮਾਂ ਨੂੰ ਪਾਸੇ ਧਰੀਏ

ਮੋਏ ਉਮਰ ਦੇ ਵਰ੍ਹਿਆਂ ਤਾਈਂ
ਚੱਲ ਅਗਨ ਹਵਾਲੇ ਕਰੀਏ

ਸਾਹਾਂ ਦੀ ਇਕ ਮੂਲ਼ੀ ਕੁੱਤੀਏ
ਉਮਰਾਂ ਦਾ ਇਹ ਬੋਹੀਆ ਭਰੀਏ

ਚੱਲ ਇਕ ਦੂਜੇ ਦੇ ਕੋਲ਼ ਵੇ ਅੜਿਆ
ਆਪਣੀ ਪੇੜ ਨੂੰ ਗਿਰਵੀ ਕਰੀਏ

ਹੰਝੂ ਆਂ ਨਾਲ਼ ਇਹ ਉਬਾਰਿ ਤੱਤ
ਰੂਹ ਆਪਣੀ ਨਾਲ਼ ਪੜੀਏ

ਚੱਲ ਇਕ ਸਾਂਝੀ ਮਿੰਨਤ ਮੰਗੀਏ
ਐਸੀ ਇਕ ਇਬਾਦਤ ਕਰੀਏ

ਚੱਲ ਰੂਹਾਂ ਦਾ ਵਣਜ ਵੇ ਕਰੀਏ
ਚੱਲ ਜਿਸਮਾਂ ਨੂੰ ਪਾਸੇ ਧਰੀਏ

ਸਿਰ ਲਬਰੇਜ਼ ਮੁਹੱਬਤ ਸੰਗ ਉਹ
ਉਹਦੀ ਵਿਰਲਾ ਹੀ ਥਾਹ ਪਾਵੇ
ਐਸਾ ਹੈ ਉਹ ਜੋ ਗੜਾਨੀ ਅੜੀਵ
ਦਰ ਆਵੇ ਤਾਂ ਕਰ ਜਾਵੀਏ
ਉਹ ਬੋਲ ਕੋਈ ਬੋਲੇ ਸਹਿਜ ਸਭਾ

ਕਲਮ ਮੇਰੀ ਨੂੰ ਕਮਲੀ ਕਰ ਜਾਵੇ
ਜਦ ਬਿਰਹਾ ਦੀ ਚਰਖੜੀ ਮੈਂ ਡਾਹਵਾਂ
ਤੰਦ ਵਸਲ ਦੀ ਮਲਕੜੇ ਪਾ ਜਾਵੇ
ਨੀ ਉਹ ਜੋਗੀ ਮਨ ਦੀ ਚੁੱਪ ਵਰਗਾ
ਬਣ ਬੋਲੀਆਂ ਅਲ਼ਖ ਜਗਾ ਜਾਵੇ

ਨੀ ਮੈਂ ਤਾਂ ਲਿਪ ਕੁ ਰਿਸ਼ਮਾਂ ਮੰਗੀਆਂ
ਉਹ ਤਲ਼ੀ ਤੇ ਸੂਰਜ ਧਿਰ ਜਾਵੇ
ਰੁੱਤ ਹੁਨਾਲ ਦੀ ਕੋਸੀ ਧੁੱਪ ਵਾਂਗੂੰ
ਨੀ ਉਹ ਜ਼ਖ਼ਮਾਂ ਨੂੰ ਸਹਿਲਾ ਜਾਵੇ