ਵਸਤੂ ਦਾ ਕਲਚਰ
ਏ ਨਾਦਾਨ !
ਸਮਝ ਜ਼ਰਾ
ਇਸ ਨਗਰ ਚ ਵਸਦੇ
ਬਹੁਤੇ ਲੋਕ
"ਅੰਦਰੋਂ" ਨਹੀਂ
"ਬੁਲ੍ਹਾਂ" ਚੋਂ ਬੋਲਦੇ ਨੇ
ਇਨ੍ਹਾਂ ਦੇ ਬੋਲਾਂ ਚ ਹੈ
ਰੂਹਾਂ ਦੀ ਇਬਾਦਤ
ਪਰ
ਅੱਖਾਂ ਨਾਲ਼ ਇਹ ਕਰਦੇ ਹਰਦਮ
ਜਿਸਮਾਂ ਦੀ ਪਰਕਰਮਾ !
ਵਸਤਾਂ ਦੀ ਬੋਲੀ ਕਰਦੇ ਕਰਦੇ
"ਰੋਹਹੀਨ" ਹੋਏ ਵਪਾਰੀ
ਰੂਹਾਂ, ਭਾਵਾਂ
ਤੇ ਜਿਸਮਾਂ ਦਾ ਵੀ
ਮੱਲ ਲਾਉਂਦੇ ਨੇ !
ਇਨ੍ਹਾਂ ਲਈ
ਤਣ ਮੰਡੀ
ਮਨ ਮੰਡੀ
ਇਨ੍ਹਾਂ ਦਿਆਂ ਖੋਪੜੀਆਂ ਅੰਦਰ
ਬੱਸ "ਮੰਡੀ" ਦਾ ਖ਼ਾਕਾ !
ਦਿਲਾਂ ਵਾਲੀ ਗੱਲ ਦੀ ਇਹ
ਖੁੱਲੀ ਉਡਾਉਂਦੇ !
ਕਲਾ ਵਿਚੋਂ ਸਹਿਜ ਨਹੀਂ ਲੱਭਦੇ ਇਹ
ਕਲਾ ਨੂੰ ਮਹਿਜ਼
"ਉਤੇਜਨਾ " ਦਾ ਵਸੀਲਾ ਬਣਾਉਂਦੇ !
ਏ ਨਾਦਾਨ !
ਕਦੇ ਇਨ੍ਹਾਂ ਦੇ ਬੁਲ੍ਹਾਂ ਚੋਂ
ਕਰੇ ਬੋਲਾਂ ਨੂੰ
ਸੱਚ ਨਾ ਸਮਝ ਬੈਠੈਂ !
ਇਹ ਅੱਖੀਆਂ ਚ ਆਏ "ਪਾਣੀ" ਦਾ
ਨਾਂ ਨਹੀਂ ਜਾਂਦੇ !
Reference: Adan De Bagh We Chaliye; Page 67