ਤੋਂ ਜਾਂ ਮੈਂ

ਉਹ ਮਿਲਦੇ ਇਕ ਦੂਏ ਨੂੰ
ਪਿਆਸ ਬਣ ਕੇ
ਭੁੱਖ ਬਣ ਕੇ
ਤੇ ਮਿਲਦੇ
ਇਕ ਦੂਏ ਨੂੰ ਬੰਨ ਕੇ ਸਰੋਤ
ਭੁੱਖ ਤੇ ਪਿਆਸ ਦਾ
ਸਮਾਧੀ ਜਿਹੇ ਪਲ਼
ਇਕੋ ਧਰਾਤਲ
ਇਕੋ ਹੋਂਦ
ਭੁੱਖ ਪਿਆਸ ਸਰੋਤ
ਕੁੱਝ ਵੀ ਵੱਖ ਨਾ ਰਹਿੰਦਾ
ਪਰ
ਬੁਝ ਜਾਂਦੀ ਪਿਆਸ ਜਦ
ਮਿਟ ਜਾਂਦੀ ਭੁੱਖ ਜਦ
ਦੋਵੇਂ ਸਰੋਤ
ਵਿਆਕੁਲ ਹੋ ਉਠਦੇ
ਆਪਣੀ ਆਪਣੀ ਹੋਂਦ ਲਈ