ਅੰਦਰ ਦੇ ਸ਼ੋਰ ਤੋਂ ਭਿਆਨਕ
ਕੋਈ ਸ਼ੋਰ ਨਹੀਂ ਹੁੰਦਾ

ਬਾਹਰੀ ਚੁੱਪ ਤੋਂ ਖ਼ਤਰਨਾਕ
ਕੋਈ ਚੁੱਪ ਨਹੀਂ ਹੁੰਦੀ

ਨਰ ਇਲਮ ਰਹਿ ਕੇ ਵੀ
ਕਦ ਹੋ ਸਕਦਾ ਕੋਈ
ਮੁਕਤ ਇਸ ਸ਼ੋਰ ਤੋਂ?

ਇਸ ਚੁੱਪ
ਤੇ ਸ਼ੋਰ ਦੇ ਦਰਮਿਆਨ
ਕੋਈ ਠਹਿਰ ਗਾਹ ਹੋਈ ਤਾਂ ਦੱਸੀਂ !!