ਭਾਗਾਂ ਵਾਲਾ ਸ਼ਹਿਰ ਨਬੀ ਦਾ

ਭਾਗਾਂ ਵਾਲਾ
ਸ਼ਹਿਰ ਨਬੀ ਦਾ
ਚਾਨਣ ਜਿਸਦਾ
ਚੰਨ ਤੋਂ ਅੱਗੇ
ਕੋਈ ਸ਼ਹਿਰ
ਨਾ ਇਥੋਂ ਚੰਗਾ
ਜੋ
ਉਸ ਦਿਲ ਦੀ
ਅੱਖੀਂ ਖੋਲ ਕੇ ਡਿੱਠਾ
ਨੂਰ ਅਰਸ਼ ਦਾ
ਇਸਮ ਮੁਹੰਮਦ ਦੇ
ਨਾਲ਼

(ਮਦੀਨਾ ਮੁਨੱਵਰਾ)
1982

ਹਵਾਲਾ: ਖੁੰਗਰ, ਦਯਾ ਪਬਲਿਸ਼ਰਜ਼ ਇਸਲਾਮਾਬਾਦ ; ਸਫ਼ਾ 58 ( ਹਵਾਲਾ ਵੇਖੋ )