ਇਨਸਾਨਾਂ ਨਾਲ਼ ਦੋਸਤੀ ਦਾ ਮੌਸਮ ਬੀਤ ਗਿਆ

ਰੱਬਾ !
ਜਦ ਤੇਰੇ ਬੰਦੇ
ਸਾਹਨੋਂ ਏਸ ਧਰਤੀ ਅਤੇ
ਥਾਂ ਥਾਂ ਧੱਕੇ ਦੇਵਨ
ਤੇ ਫ਼ਿਰ ਜੀ ਕਰਦਾ ਏ
ਜੇ ਉਨ੍ਹਾਂ ਸੁੰਨਸਾਨ
ਰਾਹਵਾਂ ਵੱਲ
ਨਿਕਲ ਜਾਈਏ
ਜਿਨ੍ਹਾਂ ਦਾ ਪਤਾ
ਤੇਰੇ ਸਵਾ
ਕਿਸੇ ਨੂੰ ਨਈਂ
ਓਥੇ ਰੁੱਖਾਂ ਦੀ
ਸੰਘਣੀ ਛਾਲ ਹੇਠਾਂ
ਬਹਿ ਕੇ
ਅਸੀਂ ਰੁੱਝ ਕੇ
ਰੋਟੀ ਖਾ ਈਏ
ਆਪੋਂ ਖੂਹ ਘਿੜ ਕੀਏ
ਰੁੱਖਾਂ ਅਤੇ ਬੈਠੇ
ਪੰਛੀਆਂ ਨਾਲ਼
ਰਲ਼ ਮਿਲ ਕੇ
ਘੋੜਿਆਂ ਗੱਲਾਂ ਕਰੀਏ
ਅਤੇ ਤੇਰੀਆਂ ਨਾਮਤਾਂ ਦਾ
ਸ਼ੁਕਰ ਅਦਾ ਕਰੀਏ
ਫ਼ਿਰ ਕਿਸੇ ਬਸ਼ਰ ਦੀ ਅੱਖ
ਸਾਹਨੋਂ ਸੁੱਖ ਵਿਚ
ਵੇਖ ਕੇ
ਹਸਦ ਦੇ
ਘਜੇ ਤੇਰਾਂ ਨਾਲ਼
ਜ਼ਖ਼ਮੀ ਨਾ ਕਰੇ
ਬੁਜ਼ਦਿਲ ਮੁਨਾਫ਼ਿਕ

ਖੁੱਡਾਂ ਵਿਚ
ਬਹਿ ਕੇ ਸਾਹਨੋਂ
ਵੜੇ ਨਾ ਮਾਰਨ
ਅਸੀਂ ਇਨਸਾਨਾਂ ਦੀ
ਹੱਦ ਤੋਂ
ਦੂਰ ਨਿਕਲ ਜਾਈਏ
ਕਿਉਂ ਜੇ ਇਨਸਾਨਾਂ ਨਾਲ਼
ਦੋਸਤੀ ਦਾ ਮੌਸਮ
ਹਨ ਬੀਤ ਗਿਆ !

ਹਵਾਲਾ: ਖੁੰਗਰ, ਦਯਾ ਪਬਲਿਸ਼ਰਜ਼ ਇਸਲਾਮਾਬਾਦ ; ਸਫ਼ਾ 65 ( ਹਵਾਲਾ ਵੇਖੋ )