ਮਧਾਣੀ

ਮਧਾਣੀ
ਇੱਕ ਕਹਾਣੀ
ਚਾਟੀ ਵਿਚ
ਮੱਝਾਂ ਦਿਆਂ
ਧਾਰਾਂ ਨਾਲ਼
ਰਲ਼ਾ ਕੇ ਪਾਣੀ
ਢੱਕੀ
ਬੰਦੇ ਦੀ
ਕਰਤੂਤ
ਲੱਖ ਦਲੀਲਾਂ
ਕਰਦੇ ੜ੍ਹੜਕਨ
ਝੂਟੇ ਹੱਥ
ਵਗਾੜੀ
ਦੁੱਧਾਂ ਦੀ
ਤਕਦੀਰ!

ਹਵਾਲਾ: ਖੁੰਗਰ, ਦਯਾ ਪਬਲਿਸ਼ਰਜ਼ ਇਸਲਾਮਾਬਾਦ ; ਸਫ਼ਾ 33 ( ਹਵਾਲਾ ਵੇਖੋ )