ਪਈ ਸ਼ਾਮ
ਤੇ
ਹੜ੍ਹ ਦੇ ਪਾਣੀ
ਪਾ ਕੇ ਜਾਲ਼
ਖ਼ਿਆਲਾਂ ਦੇ
ਬੈਠੇ ਮਾਛੀ
ਨਦੀ ਕਿਨਾਰੇ
ਕੱਢਣ
ਡੁੱਬਿਆ ਸੂਰਜ
ਰੋਜ਼ੀ ਦਾ

ਹਵਾਲਾ: ਖੁੰਗਰ, ਦਯਾ ਪਬਲਿਸ਼ਰਜ਼ ਇਸਲਾਮਾਬਾਦ ; ਸਫ਼ਾ 22 ( ਹਵਾਲਾ ਵੇਖੋ )