गेटे खेड के वेला टिपिया

(ਹਜ਼ਰਤ ਸ਼ਾਹ ਹੁਸੈਨ ਦੇ ਮਜ਼ਾਰ ਉਤੇ)

ਗੀਟੇ ਖੇਡ ਕੇ
ਵੇਲ਼ਾ ਟੱਪਿਆ
ਮਰ ਮਰਦੀ
ਇਕ ਸਦੀ ਵਿਚ
ਸਦੀਆਂ ਦਾ
ਗੁਮਨਾਮ ਮੁਸਾਫ਼ਰ
ਜਿਹਦੇ ਜੀਵਨ
ਦਿਆਂ ਰਾਹਵਾਂ ਅਤੇ
ਮਿੱਟੀ ਦਾ
ਇਕ ਦੀਵਾ ਬਾਲਣ
ਕੋਈ ਨਾ ਵੜਿਆ
ਉਹ ਕੱਚੇ ਘੜੇ
ਦੇ ਆਸਰੇ ਅਤੀਏ

ਚੁੱਕ ਕੇ ਠੱਲਿਆ
ਕਲਮ ਕਲਾ
ਖ਼ਲਕਤ ਦੇ
ਸਾਰੇ ਖ਼ਵਾਬਾਂ ਦੀ
ਤਕਦੀਰ
ਜਲ ਪਰੀਆਂ
ਨਾ ਅੱਖ ਮਲ਼ਾਈ
ਮਲਾਹਾਂ
ਰਾਹ ਨਾ ਦੱਸਿਆ

ਉਸ ਪਾੜੇ ਲੀੜੇ
ਹਸਤੀ ਦੇ
ਤੇ ਮਾਰ ਕੇ ਆ ਯਾਹ
ਬੰਦੇ ਦੀ
ਬਲਦੀ ਦੋਜ਼ਖ਼ ਵਿਚ

ਕਿਸੇ ਸੱਜਣ ਨਾ ਦਾਰੂ ਦਿੱਤਾ
ਕਿਸੇ ਰਾਹੀ ਨਾ ਪੱਟੀ ਕੀਤੀ
ਉਹ ਲਹੂ ਲੁਹਾਨ

ਪੈਰਾਂ ਉਤੋਂ
ਸੁੱਟ ਕੇ ਪੂਰੇ
ਰੀਤਾਂ ਦੀ ਜ਼ੰਜ਼ੀਰ
ਗਲੀ ਗਲੀ ਵਿਚ
ਨੱਚਦਾ ਲੰਘਿਆ
ਗਾਉਂਦਾ
ਪ੍ਰੇਮ ਦੇ
ਸੁੰਦਰ ਗੀਤ
ਕਿਸੇ ਮਿੱਤਰ ਨਾ ਬਾਰੀ ਖੁੱਲੀ
ਕਿਸੇ ਵਸਨੀਕ ਨਾ ਪਾਣੀ ਪੁੱਛਿਆ

ਤੇ ਅੱਜ
ਫੋਕੇ ਲਫ਼ਜ਼ਾਂ ਦੇ
ਹਾਰ ਪੂਰੋ ਕੇ
ਹੰਝੂਆਂ ਦੇ
ਦੋ ਚਲੋ ਭਰ ਕੇ
ਆਏ
ਧਰਤੀ ਦੇ
ਉਸ ਸੱਚੇ ਪੁੱਤਰ ਲਾਗੇ

ਜਿਸ ਸਾਥੋਂ ਰਸ ਕੇ
ਓੜਕ ਅਮਰ ਪਿਆਲਾ ਪੀਤਾ

ਹਵਾਲਾ: ਖੁੰਗਰ, ਦਯਾ ਪਬਲਿਸ਼ਰਜ਼ ਇਸਲਾਮਾਬਾਦ ; ਸਫ਼ਾ 11 ( ਹਵਾਲਾ ਵੇਖੋ )