ਨਵਾਂ ਪ੍ਰਾਹੁਣਾ

ਬੈਠਾ ਗੋਦੀ
ਮਾਂ ਦੀ
ਪਿਓ ਵੱਲ
ਮੁੜ ਮੁੜ ਤੱਕਦਾ
ਨਵਾਂ ਪ੍ਰਾਹੁਣਾ
ਆਇਆ ਜੱਗ ਵਿਚਚ
ਲੈ ਕੇ ਅੱਖੀਆਂ
ਅਰਸ਼ਾਂ ਤੋਂ
ਢੂੰਡਣ
ਧਰਤੀ ਅਤੇ
ਜੰਨਤ ਦਾ
ਪ੍ਰਛਾਂਵਾਂ !

ਹਵਾਲਾ: ਖੁੰਗਰ, ਦਯਾ ਪਬਲਿਸ਼ਰਜ਼ ਇਸਲਾਮਾਬਾਦ ; ਸਫ਼ਾ 36 ( ਹਵਾਲਾ ਵੇਖੋ )