ਪੱਕੀ ਡੋਰੀ ਅਲੱਲਾ ਵਾਲੀ

ਜੀਵਨ ਦੇ
ਧਾਗੇ ਤੇ
ਨਾ ਆਸ ਲਗਾਹ
ਪਲ ਪਲ ਵਿਚ
ਏ ਟੁੱਟਦਾ ਏ
ਸੱਜਣਾਂ ਤੋਂ
ਮੂਲ ਨਾ ਜੁੜਦਾ ਏ
ਪੱਕੀ ਡੋਰੀ ਅੱਲ੍ਹਾ ਵਾਲੀ
ਰਲ ਮਿਲ਼ ਪਕੜੀ
ਝੁੰਮਰ ਪਾ ਕੇ
ਪਲ ਵਿਚ
ਪਾਰ ਲੰਘਾਵੇ
۔
(ਮੁਕਰੱਮਾ ਮੁਕਰੱਮਾ)
1983

ਹਵਾਲਾ: ਖੁੰਗਰ, ਦਯਾ ਪਬਲਿਸ਼ਰਜ਼ ਇਸਲਾਮਾਬਾਦ ; ਸਫ਼ਾ 60 ( ਹਵਾਲਾ ਵੇਖੋ )