ਅਸੀਂ ਕਿੱਕਰ ਹੋਏ
ਅਸੀਂ ਬਾਗ ਬਗ਼ੀਚੇ
ਤੈਂਡੀ ਅੱਖ ਦੀ ਧੁੱਪ ਵਿਚ ਕਾਮਲ ਹੋਏ
ਅਸਾਂ ਗਾਨੀ ਬੰਨ੍ਹ ਕੇ
ਲਾਲ਼ ਕਬੂਤਰ ਦਿਲ ਅੰਬਰਾਂ ਵੱਲ ਟੁਰੇ
ਅਸਾਂ ਨਮ ਨੂੰ ਬੇਰੀ ਕੀਤਾ
ਅਸੀਂ ਫੁੱਲ ਗੁਲਾਬ
ਚੰਬੇਲੀ ਚੰਬਾ
ਤਿਤਲੀ ਵਾਂਗ ਰਹੇ
ਅਸੀਂ ਕਿੱਕਰ ਹੋਏ
ਜਦ ਤੈਂਡੇ ਬਾਝ ਰਹੇ!
Reference: Sejal; Sanjh; Page 35