ਦਿਨ ਲੱਭਦੀਆਂ ਆਪ ਗਵਾਚਯੇ

ਦਸ ਸੱਜਣਾ!
ਤੈਂਡੇ ਨਾਂ ਦਾ ਕਿਹੜਾ ਗਾਵਣ ਗਈਏ
ਕਿਸ ਦਾ ਖ਼ਾਬ ਬਨਈਏ
ਅੱਖਾਂ ਸਾਡੀਆਂ ਖ਼ਾਲੀ
ਬਾਂਹੋਂ ਦੇ ਵਿਚ ਲੁਕੀਆਂ ਰਾਤਾਂ
ਹੋਰਾਂ ਦੇ ਹੱਥ ਸਾਹ
ਕੱਖ ਨਹੀਂ ਸਾਡੇ ਪੱਕੇ
ਜਿਹੜੇ ਦਿਨ
ਅਸਾਂ ਤੈਂਡੇ ਵਾਸਤੇ ਸਾਂਭ ਕੇ ਰੱਖੇ
ਦਫ਼ਤਰਾਂ ਵਿਚ ਖ਼ਰਚੀ ਗਏ
ਅਸੀਂ ਆਪ ਕਹਾਣੀ ਥੀ ਗਏ

ਹਵਾਲਾ: ਵੀਣੀ ਲਿਖਿਆ ਦਿਨ, ਸਾਂਝ; ਸਫ਼ਾ 25 ( ਹਵਾਲਾ ਵੇਖੋ )