ਬੂਹਾ ਖੋਲ ਕੇ ਰੱਖੀਂ!

ਅਸੀਂ ਸ਼ੁਕਰ ਦੁਪਹਿਰਾਂ ਜਾਏ
ਸਾਡੀ ਡਾਢੀ ਧੁੱਪ
ਸੀਨੇ ਨਿੱਤ ਸੜੀਨਦੀ
ਤੂੰ ਛਾਵਾਂ ਦੀ ਆਦੀ ਅੜੀਏ
ਨਾਂ ਤੈਂਡਾ ਪਰਛਾਵਾਂ
ਸਿੱਖਾਂ ਦਾ ਸਿਰਨਾਵਾਂ
ਨੇੜੇ ਨਾ ਤੋਂ ਹੋਵੇਂ
ਮੈਂ ਸੂਰਜ ਦੀ ਵਾਂਗਰ ਸੜ ਸਾਂ
ਸ਼ਾਮ ਹਵਾ ਤੈਂਡੇ ਬੂਹੇ ਘਲਸਾਂ
ਮੈਂ ਜਦ ਆਪੇ ਢਲਸਾਂਂ
ਬੂਹਾ ਖੋਲ ਕੇ ਰੱਖੀਂ!

ਹਵਾਲਾ: ਵੀਣੀ ਲਿਖਿਆ ਦਿਨ, ਸਾਂਝ; ਸਫ਼ਾ 76 ( ਹਵਾਲਾ ਵੇਖੋ )